Power Shut down in Mohali on 10th April – HS Oberoi

electrical-truss

SAS Nagar (Karanbir Shah) 9th April,
Due to Maintenance of 66 KV Grid Sub Station Sec 71 the power supply to Phase-3A, 3B1, 3 B2, Phase-7, Sec 70, Sec 71, in residential/commercial area and nearby areas shall be affected partially, from 09:00 hrs. to 17:00 hrs. on dated 10.04.2018 i.e. Tuesday. This information is given to Press by Xen. HS Oberoi.

ਲੁਧਿਆਣਾ ਵਿਖੇ ਫੌਜ਼ ਦੀ ਭਰਤੀ ਰੈਲੀ ਵਿਚ ਫਿਜੀਕਲ ਅਤੇ ਮੈਡੀਕਲ ਟੈਸਟ ਵਿਚ ਪਾਸ ਹੋਏ ਨੋਜਵਾਨਾ ਨੂੰ ਲਿਖਤੀ ਪ੍ਰੀਖਿਆ ਲਈ ਦਿੱਤੀ ਜਾਵੇਗੀ ਮੁਫਤ ਸਿਖਲਾਈ : ਗੁਰਿੰਦਰ ਸਿੰਘ

ਸੀ-ਪਾਈਟ ਕੈਂਪ ਸ਼ਹੀਦਗੜ੍ਹ, ਬਸੀ ਪਠਾਣਾ ਵਿਖੇ 12 ਅਪ੍ਰੈਲ ਤੋਂ ਹੋਣਗੀਆਂ ਕਲਾਸਾਂ ਸੁਰੂ
ਐਸ.ਏ.ਐਸ.ਨਗਰ 09 ਅਪ੍ਰੈਲ :
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਰੂਪਨਗਰ ਦੇ ਨੌਜਵਾਨ ਜ਼ਿਨ੍ਹਾਂ ਨੇ ਕਿ 01 ਅਪ੍ਰੈਲ ਤੋਂ 10 ਅਪ੍ਰੈਲ 2018 ਤੱਕ ਲੁਧਿਆਣਾ ਵਿਖੇ ਹੋਈ ਫੌਜ਼ ਦੀ ਭਰਤੀ ਰੈਲੀ ਵਿਚ ਫਿਜ਼ੀਕਲ ਟੈਸ਼ਟ ਪਾਸ ਕੀਤਾ ਸੀ ਅਤੇ ਉਹ ਮੈਡੀਕਲ ਤੌਰ ਤੇ ਵੀ ਫਿੱਟ ਹੋਏ ਸਨ, ਉਨ੍ਹਾਂ ਦੀ ਲਿਖਤੀ ਪ੍ਰੀਖਿਆ ‘ਜੋ ਕਿ 27 ਮਈ ਨੂੰ ਹੋਵੇਗੀ ਦੀ ਤਿਆਰੀ ਲਈ ਮੁਫਤ ਸਿਖਲਾਈ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੇਨਿੰਗ ਅਧਿਕਾਰੀ ਸੀ-ਪਾਈਟ ਕੈਂਪ ਸ਼ਹੀਦਗੜ੍ਹ ਸ੍ਰੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਯੂਵਕਾਂ ਦੀ ਸਿਖਲਾਈ ਤੇ ਰੁਜ਼ਗਾਰ ਕੇਂਦਰ (ਸੀ-ਪਾਈਟ) ਕੈਂਪ ਸ਼ਹੀਦਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਕੈਂਪ ਕਮਾਂਡੈਂਟ ਕਰਨਲ ਫਤਿਹ ਸਿੰਘ ਵਿਰਕ ਦੀ ਅਗਵਾਈ ਹੇਠ ਨੌਜ਼ਵਾਨਾਂ ਲਿਖਤੀ ਪ੍ਰੀਖਿਆ ਦੀ ਮੁਫਤ ਸਿਖਲਾਈ 12 ਅਪ੍ਰੈਲ ਤੋਂ ਸੀ-ਪਾਈਟ ਕੈਂਪ ਸ਼ਹੀਦਗੜ੍ਹ ਬਸੀ ਪਠਾਣਾ ਵਿਖੇ ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲੇ ਤਹਿਤ ਸਿਖਲਾਈ ਮੁਫਤ ਦਿੱਤੀ ਜਾਵੇਗੀ। ਨੋਜਵਾਨਾਂ ਨੂੰ ਮੁਫਤ ਰਿਹਾਇਸ਼ ਅਤੇ ਪੜ੍ਹਾਈ ਵੀ ਮੁਫਤ ਕਰਵਾਈ ਜਾਵੇਗੀ। ਲਿਖਤੀ ਪੇਪਰ ਦੀ ਤਿਆਰੀ ਵਾਸਤੇ ਕੋਈ ਵੀ ਚਾਹਵਾਨ ਨੋਜਵਾਨ ਸਾਰੇ ਕਾਗਜਾਤਾਂ ਦੀਆਂ 02 ਫੋਟੋ ਕਾਪੀਆਂ ਅਤੇ ਆਪਣੀਆਂ02 ਫੋਟੋਆਂ ਵੀ ਆਪਣੇ ਨਾਲ ਲੈ ਕੇ ਆਉਣ।

ਵਿਦਿਆਰਥਣਾਂ ਲਈ ਸਵੈ-ਰੱਖਿਆ ਤੇ ਆਤਮ ਵਿਸ਼ਵਾਸ ਜਾਗਰੂਕਤਾ ਜ਼ਰੂਰੀ – ਸਿੱਖਿਆ ਵਿਭਾਗ

ਵਿਦਿਆਰਥਣਾਂ ਲਈ ਸਵੈ-ਰੱਖਿਆ ਤੇ ਆਤਮ ਵਿਸ਼ਵਾਸ ਜਾਗਰੂਕਤਾ ਜ਼ਰੂਰੀ
IMG_20180409_145150
ਸਿਖਲਾਈ ਵਰਕਸ਼ਾਪ ਦੌਰਾਨ ਸਵੈ-ਸੁਰੱਖਿਆ ਲਈ ਸਿਖਲਾਈ ਪ੍ਰਾਪਤ ਕਰਦਿਆਂ ਸਕੂਲਾਂ ਦੀਆਂ ਸਿਹਤ ਅਤੇ ਸ਼ਰੀਰਕ ਸਿੱਖਿਆ ਦੀਆਂ ਅਧਿਆਪਕਾਵਾਂ |

ਐੱਸ.ਏ.ਐੱਸ. ਨਗਰ 9 ਅਪ੍ਰੈਲ (Karanbir Shah ) ਲੜਕੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਸਿੱਖਿਆ ਵਿੱਚ ਲੜਕੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ| ਇਨ੍ਹਾਂ ਉਪਰਾਲਿਆਂ ਦੇ ਤਹਿਤ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਸਕੂਲੀ ਅਧਿਆਪਕਾਵਾਂ ਤੋਂ ਹੀ ਕਰਾਟੇ ਦੀ ਸਿੱਖਿਆ ਦਿਵਾਉਣ ਲਈ ਸਕੂਲ ਦੀਆਂ ਸਰੀਰਕ ਸਿੱਖਿਆ ਦੀਆਂ ਅਧਿਆਪਕਾਵਾਂ ਨੂੰ ਆਤਮ-ਸੁਰੱਖਿਆ ਦੀ ਸਿੱਖਿਆ ਦੇਣ ਲਈ ਕਰਾਟੇ ਅਤੇ ਮਾਰਸ਼ਲ ਆਰਟ ਜਿਹੀਆਂ ਕਿਰਿਆਵਾਂ ਦੀ ਸਿਖਲਾਈ ਲਈ ਦਸ ਦਿਨਾਂ ਸਿਖਲਾਈ ਵਰਕਸ਼ਾਪ ਦਾ ਆਯੋਜਨ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇਵੀਂ ਤੋਂ ਬਾਰ੍ਹਵੀਂ ਤੱਕ ਪੜ੍ਹਦੀਆਂ ਵਿਦਿਆਰਥਣਾਂ ਨੂੰ ਸਕੂਲਾਂ ਵਿੱਚ ਸਰੀਰਕ ਸਿੱਖਿਆ ਵਿਸ਼ੇ ਦੇ ਲੈਕਚਰਾਰਾਂ, ਡੀਪੀਈ ਅਤੇ ਪੀਟੀਆਈਜ਼ ਵਜੋਂ ਕੰਮ ਕਰਦੀਆਂ 150 ਦੇ ਕਰੀਬ ਅਧਿਆਪਕਾਵਾਂ ਨੂੰ ਮੁੱਖ ਦਫ਼ਤਰ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ| ਪਹਿਲੇ ਗੇੜ ‘ਚ ਅੰਮ੍ਰਿਤਸਰ, ਤਰਨਤਾਰਨ ਅਤੇ ਐੱਸ.ਏ.ਐੱਸ. ਨਗਰ ਦੀਆਂ ਸਰੀਰਕ ਸਿੱਖਿਆ ਦੀਆਂ ਅਧਿਆਪਕਾਵਾਂ ਨੇ ਪਹਿਲੇ ਦਿਨ ਆਤਮ ਵਿਸ਼ਵਾਸ ਅਤੇ ਆਤਮ ਸੁਰੱਖਿਆ ‘ਤੇ ਵਿਚਾਰਾਂ ਕੀਤੀਆਂ|
ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਅਧਿਆਪਕਾਵਾਂ ਨੇ ਵਿਦਿਆਰਥਣਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਤੇ ਸੁਰੱਖਿਆ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ| ਕਰਾਟੇ ਅਤੇ ਹੋਰ ਮਾਰਸ਼ਲ ਆਰਟ ਵਰਗੀਆਂ ਕਲਾਵਾਂ ਦਾ ਲੜਕੀਆਂ ਦੇ ਜੀਵਨ ਵਿੱਚ ਯੋਗਦਾਨ ਅਤੇ ਇਸਦੀ ਸਿਖਲਾਈ ਬਾਰੇ ਸਿੱਖਿਆ ਵਿਭਾਗ ਦੇ ਸਬੰਧਿਤ ਅਧਿਕਾਰੀ ਰੁਪਿੰਦਰ ਸਿੰਘ ਨੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ| ਇਸ ਮੌਕੇ ਸੁਸ਼ਮਾ ਸ਼ਰਮਾ, ਸੁਭਾਸ਼ ਮਹਾਜਨ, ਸੁਰੇਖਾ ਠਾਕੁਰ, ਸੰਜੀਵ ਭੁਸ਼ਨ, ਕਰਾਟੇ ਟ੍ਰੇਨਰ ਅਤੇ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ|